Singh Sahib Jathedar Baba Mitt Singh Ji (Sevadar Mata Sahib Devan Ji Nanded), Sant Giani Gurbachan Singh Ji Khalsa Bhindranwale and Jathedar Baba Bishan Singh Ji (12th Mukhi of Misl Shaheedan Tarna Dal) were all known to do jaap of the Gurmukhi Varanmala (alphabet). Baba Bishan Singh Ji was known to do Jaap of the Varanmala whenever they would have Ishnaan at Amritvela. When Gursikhs asked the reason for doing so Baba Ji would say, “All knowledge, be it from worldly knowledge to Brahamgiaan, is contained in the 35 Akhars of Gurmukhi. Whoever awakes at Amrit Vela and does Jaap of the Gurmukhi Varanmala, they never face any shortage.” Baba Ji would say that the Gurmukhi Alphabet and Kes are the life force of every Khalsa. A Khalsa should never turn their back on either of these.
Source – Sampardai Gurbani Ucharan Bodh by Giani Gurwinder Singh Ji
ਗੁਰਮੁਖੀ ਵਰਣਮਾਲਾ ਦੇ ਨਿਤਨੇਮ ਦਾ ਮਹਾਤਮ
ਸੱਚਖੰਡਵਾਸੀ ਸਿੰਘ ਸਾਹਿਬ ਜਥੇਦਾਰ ਬਾਬਾ ਮਿੱਤ ਸਿੰਘ ਜੀ ਸੇਵਾਦਾਰ ਮਾਤਾ ਸਾਹਿਬ ਦੇਵਾਂ ਜੀ ਨੰਦੇੜ ਤੇ ਸੱਚਖੰਡਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਤੇ ਸ੍ਰੀ ਮਿਸਲ ਸ਼ਹੀਦਾਂ ਤਰਨਾਦਲ ਦੇ ਬਾਰਵੇਂ ਮੁਖੀ ਸੱਚਖੰਡਵਾਸੀ ਸਿੰਘ ਸਾਹਿਬ ਜਥੇਦਾਰ ਬਾਬਾ ਬਿਸ਼ਨ ਸਿੰਘ ਜੀ ਪੁਰਾਤਨ ਮਰਯਾਦਾ ਅਨੁਸਾਰ ਅੰਮ੍ਰਿਤਵੇਲੇ ਇਸ਼ਨਾਨ ਕਰਦੇ ਸਮੇਂ ਗੁਰਮੁਖੀ ਵਰਣਮਾਲਾ ਦੇ ਪੈਂਤੀ ਅੱਖਰਾਂ ਦਾ ਜਾਪੁ ਕਰਿਆ ਕਰਦੇ ਸਨ ਅਤੇ ਬਾਬਾ ਬਿਸ਼ਨ ਸਿੰਘ ਜੀ ਪੈਂਤੀ ਅੱਖਰਾਂ ਦੇ ਜਾਪੁ ਬਾਰੇ ਇਹ ਵੀ ਕਹਿੰਦੇ ਸਨ ਕਿ ਇਸ ਲੋਕ ਦੇ ਸਾਰੇ ਦੁਨਿਆਵੀ, ਧਾਰਮਿਕ ਗਿਆਨ ਤੋਂ ਲੈ ਕੇ ਬ੍ਰਹਮਗਿਆਨ ਤੱਕ ਦਾ ਖਜਾਨਾ ਇਹਨਾਂ ਪੈਂਤੀ ਅੱਖਰਾਂ ਵਿਚ ਸਮੋਇਆ ਹੋਇਆ ਹੈ ।ਜੋ ਵੀ ਅੰਮ੍ਰਿਤਵੇਲੇ ਉੱਠ ਕੇ ਗੁਰਮੁਖੀ ਵਰਣਮਾਲਾ ਦੇ ਪੈਂਤੀ ਅਖਰਾਂ ਦਾ ਜਾਪੁ ਕਰਦਾ ਹੈ, ਉਸਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਘਾਟਾ ਨਹੀਂ ਰਹਿੰਦਾ ਹੈ। ਬਾਬਾ ਜੀ ਇਹ ਵੀ ਕਿਹਾ ਕਰਦੇ ਸਨ ਕਿ ਖਾਲਸਾ ਜੀ! ਊੜਾ ਤੇ ਜੂੜਾ .ਖਾਲਸੇ ਦੀ ਸ਼ਾਨ ਹੈ। .ਖਾਲਸੇ ਨੂੰ ਕਦੇ ਵੇ ਇਸ ਤੋਂ ਬੇਮੁਖ ਨਹੀਂ ਹੋਂਣਾ ਚਾਹੀਦਾ।
ਸ੍ਰੋਤ – ਸੰਪ੍ਰਦਾਈ ਗੁਰਬਾਣੀ ਉਚਾਰਣ ਬੋਧ , ਗਿਆਨੀ ਗੁਰਵਿੰਦਰ ਸਿੰਘ ਜੀ
Comments